Skip to main content

ਖ਼ਤਰਨਾਕ ਕੂੜਾ-ਕਰਕਟ ਸੰਬੰਧੀ ਜਾਣਕਾਰੀ ਅਤੇ ਸੇਵਾਵਾਂ

ਜੇਕਰ ਤੁਸੀਂ ਕਿੰਗ ਕਾਊਂਟੀ (King County) ਵਿੱਚ ਰਹਿੰਦੇ ਜਾਂ ਕੰਮ ਕਰਦੇ ਹੋ, ਤਾਂ ਅਸੀਂ ਖ਼ਤਰਨਾਕ ਰਸਾਇਣਾਂ ਤੋਂ ਤੁਹਾਡੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਖ਼ਤਰਨਾਕ ਕੂੜਾ-ਕਰਕਟ ਦੇ ਨਿਬੇੜੇ ਲਈ ਸੌਖੀਆਂ ਨਿਬੇੜਾ ਚੋਣਾਂ ਅਤੇ ਵਸੀਲੇ ਪੇਸ਼ ਕਰਦੇ ਹਾਂ।

ਸਾਡੇ ਬਾਰੇ

ਖ਼ਤਰਨਾਕ ਕੂੜਾ-ਕਰਕਟ ਪ੍ਰਬੰਧਨ ਪ੍ਰੋਗਰਾਮ ਕਿੰਗ ਕਾਊਂਟੀ (King County) ਵਿੱਚ ਖ਼ਤਰਨਾਕ ਸਮੱਗਰੀਆਂ ਦੇ ਉਤਪਾਦਨ, ਵਰਤੋਂ, ਸਟੋਰੇਜ ਅਤੇ ਨਿਬੇੜੇ ਨਾਲ ਪੈਦਾ ਹੋਣ ਵਾਲੇ ਖਤਰੇ ਨੂੰ ਘੱਟ ਕਰਕੇ ਜਨਤਕ ਸਿਹਤ ਅਤੇ ਵਾਤਾਵਰਨ ਸਬੰਧੀ ਕੁਆਲਟੀ ਦੀ ਰੱਖਿਆ ਕਰਦਾ ਹੈ ਅਤੇ ਇਸ ਵਿੱਚ ਵਾਧਾ ਕਰਦਾ ਹੈ। ਸਾਡੀ ਖੇਤਰੀ ਸਾਂਝੇਦਾਰੀ ਹੈ, ਜੋ City of Seattle (ਸਿਟੀ ਔਫ ਸੀਐਟਲ), 37 ਹੋਰ ਸ਼ਹਿਰਾਂ, ਦੋ ਟ੍ਰਾਈਬਸ ਅਤੇ ਅਸੰਗਠਿਤ ਖੇਤਰਾਂ ਸਮੇਤ ਪੂਰੇ ਕਿੰਗ ਕਾਊਂਟੀ (King County) ਵਿੱਚ ਸੇਵਾ ਦਿੰਦੀ ਹੈ।

ਆਮ ਖ਼ਤਰਨਾਕ ਉਤਪਾਦ

ਨਾ ਵਰਤੇ ਗਏ, ਪੁਰਾਣੇ ਜਾਂ ਬੇਲੋੜੇ ਖ਼ਤਰਨਾਕ ਉਤਪਾਦਾਂ ਨੂੰ ਸਟੋਰ ਕਰਨਾ ਖ਼ਤਰਨਾਕ ਹੋ ਸਕਦਾ ਹੈ। ਜੇਕਰ ਇਹਨਾਂ ਉਤਪਾਦਾਂ ਨੂੰ ਕੂੜੇ ਵਿੱਚ ਸੁੱਟਿਆ ਜਾਵੇ ਜਾਂ ਡਰੇਨ ਵਿੱਚ ਵਹਾ ਦਿੱਤਾ ਜਾਵੇ ਤਾਂ ਇਹ ਲੋਕਾਂ ਅਤੇ ਵਾਤਵਰਨ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਤੁਸੀਂ ਉਤਪਾਦ ‘ਤੇ ਲੱਗੇ ਲੇਬਲ ਪੜ੍ਹ ਕੇ ਖ਼ਤਰਨਾਕ ਉਤਪਾਦਾਂ ਦੀ ਪਛਾਣ ਕਰ ਸਕਦੇ ਹੋ। ਖ਼ਤਰਨਾਕ ਉਤਪਾਦਾਂ 'ਤੇ ਲੇਬਲ ਲੱਗੇ ਹੁੰਦੇ ਹਨ ਜਿੰਨ੍ਹਾਂ ਉੱਪਰ ਇਹ ਸ਼ਬਦ ਲਿਖੇ ਹੁੰਦੇ ਹਨ danger (ਖ਼ਤਰਾ), poison (ਜ਼ਹਿਰ), warning (ਚੇਤਾਵਨੀ), ਜਾਂ caution (ਸਾਵਧਾਨ)।

ਸੁਰੱਖਿਅਤ ਨਿਬੇੜੇ ਲਈ 3 ਪੜਾਅ

  • ਚੀਜ਼ਾਂ ਇਕੱਠੀਅਾਂ ਕਰਨਾ

    ਜੇਕਰ ਲੇਬਲ ਉੱਤੇ ਇਹ ਸ਼ਬਦ ਲਿਖੇ ਹੋਣ, danger (ਖ਼ਤਰਾ), poison (ਜ਼ਹਿਰ), warning (ਚੇਤਾਵਨੀ) ਜਾਂ caution (ਸਾਵਧਾਨ) ਤਾਂ ਇਹ ਖ਼ਤਰਨਾਕ ਕੂੜਾ-ਕਰਕਟ ਹੈ।

    ਜੋ ਚੀਜਾਂ ਅਸੀਂ ਮਨਜ਼ੂਰ ਕਰਦੇ ਹਾਂ, ਉਹਨਾਂ ਦੀ ਇਹ ਸੂਚੀ ਦੇਖੋ।       [link to what to bring flyer]

  • ਨਿਬੇੜੇ ਲਈ ਤਿਆਰੀ

    ਚੀਜ਼ਾਂ ਨੂੰ ਉਹਨਾਂ ਦੇ ਅਸਲੀ ਕੰਟੇਨਰਾਂ ਵਿੱਚ ਰੱਖੋ, ਜਿਹਨਾਂ ਉਤਪਾਦਾਂ ਉੱਤੇ ਚਿੰਨ੍ਹ ਨਾ ਲੱਗੇ ਹੋਣ, ਉਹਨਾਂ ਉੱਤੇ ਲੇਬਲ ਲਗਾਓ ਅਤੇ ਚੀਜ਼ਾਂ ਨੂੰ ਸੰਭਾਲ ਕੇ ਰੱਖੋ, ਤਾਂ ਜੋ ਉਹ ਉਲਟਣ ਜਾਂ ਲੀਕ ਨਾ ਹੋਣ। ਉਤਪਾਦਾਂ ਨੂੰ ਆਪਣੇ ਵਹੀਕਲ ਦੇ ਯਾਤਰੀ ਕੰਪਾਰਟਮੈਂਟ ਤੋਂ ਦੂਰ ਸਾਂਭੋ।
  • ਚੀਜ਼ਾਂ ਨੂੰ ਛੱਡਣਾ (ਡ੍ਰੌਪ ਔਫ)

    ਆਪਣੀਆਂ ਚੀਜ਼ਾਂ ਨੂੰ ਨਿਬੇੜਾ ਫੈਸਿਲਟੀ ਵਿੱਚ ਲੈ ਕੇ ਆਓ। ਸੇਵਾ ਲਈ ਫੰਡ ਪਹਿਲਾਂ ਤੋਂ ਹੀ ਤੁਹਾਡੇ ਉਪਯੋਗਤਾ ਬਿੱਲ ਵਿੱਚ ਜੁੜਿਆ ਹੋਣ ਕਰਕੇ ਇਸ ਦੀ ਕੋਈ ਫ਼ੀਸ ਨਹੀਂ ਹੈ।

ਆਪਣੇ ਨੇੜਲਾ ਨਿਬੇੜਾ ਸਥਾਨ ਲੱਭੋ

Location Address Hours
North Seattle
 

12550 Stone Avenue North, Seattle, WA 98133

ਐਤਵਾਰ – ਮੰਗਲਵਾਰ
ਸਵੇਰੇ 9:00 ਵਜੇ - ਸ਼ਾਮ 5:00 ਵਜੇ ਤੱਕ

4 ਜੁਲਾਈ, ਥੈਂਕਸਗਿਵਿੰਗ ਡੇ, ਕ੍ਰਿਸਮਸ ਡੇ, ਅਤੇ ਨਿਊ ਯੀਅਰਸ ਡੇ ਲਈ ਬੰਦ।

South Seattle

8100 2nd Avenue South, Seattle, WA 98108

ਵੀਰਵਾਰ – ਸ਼ਨਿੱਚਰਵਾਰ
ਸਵੇਰੇ 9:00 ਵਜੇ - ਸ਼ਾਮ 5:00 ਵਜੇ ਤੱਕ

ਟ੍ਰਾਂਸਫਰ ਸਟੇਸ਼ਨ ਤੋਂ ਅੱਗੇ ਸਥਿਤ ਹੈ।
4 ਜੁਲਾਈ, ਥੈਂਕਸਗਿਵਿੰਗ ਡੇ, ਕ੍ਰਿਸਮਸ ਡੇ, ਅਤੇ ਨਿਊ ਯੀਅਰਸ ਡੇ ਲਈ ਬੰਦ।
Factoria

13800 Southeast 32nd Street, Bellevue, WA 98005

ਮੰਗਲਵਾਰ – ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ
ਸਵੇਰੇ 8 ਵਜੇ – ਸ਼ਾਮ 4 ਵਜੇ (ਮੰਗਲ-ਸ਼ੁੱਕਰ), ਸਵੇਰੇ 9 ਵਜੇ – ਸ਼ਾਮ 5 ਵਜੇ (ਸ਼ਨਿੱਚਰ-ਐਤ)

Factoria (ਫੈਕਟੋਰੀਆ) ਫੈਸਿਲਟੀ ਟ੍ਰਾਂਸਫਰ ਸਟੇਸ਼ਨ ਵਿਖੇ ਸਥਿਤ ਹੈ। ਥੈਂਕਸਗਿਵਿੰਗ ਡੇ, ਕ੍ਰਿਸਮਸ ਡੇ, ਅਤੇ ਨਿਊ ਯੀਅਰਸ ਡੇ ਲਈ ਬੰਦ।

Auburn

1101 Outlet Collection Way, Auburn, WA 98001

ਸ਼ਨਿੱਚਰਵਾਰ - ਐਤਵਾਰ
ਸਵੇਰੇ 10 ਵਜੇ – ਸ਼ਾਮ 5 ਵਜੇ

Auburn Wastemobile (ਔਬਰਨ ਵੇਸਟਮੋਬਾਈਲ) ਲੋਕੇਸ਼ਨ ਸਾਰਾ ਸਾਲ, ਸ਼ਨਿੱਚਰ-ਐਤਵਾਰ ਨੂੰ ਖੁੱਲ੍ਹੀ ਰਹਿੰਦੀ ਹੈ। ਮਰੀਨ ਫਲੇਅਰਸ ਇਸ ਲੋਕੇਸ਼ਨ ‘ਤੇ ਮਨਜ਼ੂਰ ਨਹੀਂ ਕੀਤੇ ਜਾਂਦੇ ਹਨ।
ਇਹ ਸਥਾਨ 30 ਨਵੰਬਰ, ਦਸੰਬਰ 1, ਦਸੰਬਰ 28-29 ਨੂੰ ਬੰਦ ਹੈ।

Wastemobile – ਖ਼ਤਰਨਾਕ ਕੂੜਾ-ਕਰਕਟ ਲਈ ਮੋਬਾਈਲ ਉਗਰਾਹੀ ਸੇਵਾ

ਕਿੰਗ ਕਾਊਂਟੀ (King County) ਦੇ ਸਾਰੇ ਨਿਵਾਸੀਆਂ ਅਤੇ ਛੋਟੇ ਬਿਜ਼ਨਸਾਂ ਲਈ ਚਲਦੀ ਫਿਰਦੀ ਮੁਫ਼ਤ ਕਲੈਕਸ਼ਨ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਉੁਹਨਾਂ ਦੇ ਘਰੇਲੂ ਅਤੇ ਵਪਾਰਕ ਖ਼ਤਰਨਾਕ ਕੂੜਾ-ਕਰਕਟ ਨੂੰ ਇੱਕਠਾ ਕਰਕੇ ਲਿਜਾਣ ਲਈ ਸਹੂਲਤ ਵਾਲੀਆਂ ਥਾਵਾਂ ਮੁਹੱਈਆ ਕਰਦੀ ਹੈ।
 
ਪਤਾ ਕਰੋ ਕਿ ਵੇਸਟਮੋਬਾਈਲ (WASTEMOBILE), ਜੋ ਕਿ ਸਾਡੀ ਚੱਲਦੀ-ਫਿਰਦੀ ਘਰੇਲੂ ਖ਼ਤਰਨਾਕ ਕੂੜਾ-ਕਰਕਟ ਡ੍ਰੌਪ-ਔਫ ਸੇਵਾ ਹੈ, ਤੁਹਾਡੀ ਨੇੜੇ ਕਮਿਊਨਟੀ ਵਿੱਚ ਕਦੋਂ ਆਉਂਦੀ ਹੈ।      [link WMB schedule]

ਹੋਮ ਕਲੈਕਸ਼ਨ ਪ੍ਰੋਗਰਾਮ (Home Collection Program)

ਕੀ ਤੁਹਾਡੀ ਉਮਰ 65 ਸਾਲ ਜਾਂ ਇਸਤੋਂ ਵੱਧ ਹੈ, ਜਾਂ ਤੁਸੀਂ ਅਪਾਹਜ ਹੋ? ਜੇਕਰ ਤੁਹਾਡੇ ਕੋਲ ਕੋਈ ਵਹੀਕਲ ਨਹੀਂ ਹੈ ਅਤੇ ਤੁਸੀਂ ਕਿਸੇ ਹੋਰ ਢੰਗ ਨਾਲ ਖਤਰਨਾਕ ਕੂੜਾ-ਕਰਕਟ ਉਗਰਾਹੀ ਸਥਾਨ ਤਾਈਂ ਪਹੁੰਚ ਕਰਨ ਦੇ ਯੋਗ ਨਹੀਂ ਹੋ, ਤਾਂ ਤੁਸੀਂ ਆਪਣੇ ਘਰੋਂ ਕੂੜਾ-ਕਰਕਟ ਲੈ ਜਾਣ ਦਾ ਸਮਾਂ ਤੈਅ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ। ਹੋਮ ਕਲੈਕਸ਼ਨ ਪ੍ਰੋਗਰਾਮ (Home Collection Program) ਲਈ ਫੰਡ ਪਹਿਲਾਂ ਹੀ ਤੁਹਾਡੇ ਉਪਯੋਗਿਤਾ ਬਿਲ ਵਿੱਚ ਜੁੜਿਆ ਹੁੰਦਾ ਹੈ, ਇਸ ਲਈ ਤੁਹਾਡੀਆਂ ਚੀਜ਼ਾਂ ਲੈ ਜਾਉਣ ਦੇ ਸਮੇਂ ਕੋਈ ਫੀਸ ਨਹੀਂ ਲਈ ਜਾਵੇਗੀ।

ਕੀ ਕਿੰਗ ਕਾਊਂਟੀ (King County) ਵਿੱਚ ਤੁਹਾਡੇ ਬਿਜ਼ਨਸ ਹਨ?

ਬਿਜ਼ਨਸ ਦੇ ਤੌਰ ‘ਤੇ, ਆਪਣੀ ਖ਼ਤਰਨਾਕ ਸਮੱਗਰੀ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਤਾਂ ਜੋ ਇਹ ਤੁਹਾਡੇ ਕਾਮਿਆਂ, ਕਮਿਊਨਟੀ, ਜਾਂ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਵੇ। ਅਸੀਂ ਮੁਫ਼ਤ ਵਿੱਚ ਯੋਗ ਕਾਰੋਬਾਰੀਆਂ ਦੀ ਉਹਨਾਂ ਦੇ ਖ਼ਤਰਨਾਕ ਕੂੜਾ-ਕਰਕਟ ਦਾ ਨਿਬੇੜਾ ਕਰਨ ਵਿੱਚ ਮਦਦ ਕਰ ਸਕਦੇ ਹਾਂ। ਅਸੀਂ ਸੁਧਾਰਾਂ ਲਈ ਉਸੇ ਥਾਂ ‘ਤੇ ਸਲਾਹ ਸੇਵਾਵਾਂ, ਅਨੁਕੂਲਿਤ ਸਿਫ਼ਾਰਿਸ਼ਾਂ ਅਤੇ ਕੈਸ਼ ਬੈਕ ਵੀ ਪੇਸ਼ ਕਰਦੇ ਹਾਂ। ਇਹਨਾਂ ਸਾਰੀਆਂ ਸੇਵਾਵਾਂ ਲਈ ਫੰਡ ਪਹਿਲਾਂ ਹੀ ਤੁਹਾਡੇ ਉਪਯੋਗਿਤਾ ਬਿਲ ਵਿੱਚ ਜੁੜਿਆ ਹੁੰਦਾ ਹੈ, ਇਸ ਲਈ ਉਹ ਬਿਨਾਂ ਵਾਧੂ ਫੀਸ ਦੇ ਉਪਲਬਧ ਹਨ।

ਇੱਥੇ ਹੋਰ ਸਰੋਤ ਪਾਓ।

expand_less